¡Sorpréndeme!

ਲੁਧਿਆਣਾ ਅਦਾਲਤ ਦੇ ਬਾਹਰ ਭਿੜੇ ਗੈਂਗਸਟਰ, ਪੇਸ਼ੀ ਭੁਗਤਣ ਆਏ ਨੌਜਵਾਨ 'ਤੇ ਚਲਾਈਆਂ ਗੋਲੀਆਂ | OneIndia Punjabi

2023-02-07 0 Dailymotion

ਮੰਗਲਵਾਰ ਸਵੇਰੇ ਲੁਧਿਆਣਾ ਕੋਰਟ ਕੰਪਲੈਕਸ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਦਾਲਤ ਦੇ ਬਾਹਰ ਗੋਲ਼ੀ ਚੱਲ ਗਈ। ਇਸ ਘਟਨਾ ਦੌਰਾਨ ਹਿਮਾਂਸ਼ੂ ਨਾਂ ਦਾ ਨੌਜਵਾਨ ਫੱਟੜ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਹਿਮਾਂਸ਼ੂ ਆਪਣੇ ਦੋਸਤ ਗੁਰਚਰਨ ਸਿੰਘ ਨਾਲ ਅਪਰਾਧਕ ਮਾਮਲੇ 'ਚ ਤਰੀਕ ਭੁਗਤਣ ਆਇਆ ਸੀ। ਇਸੇ ਦੌਰਾਨ ਦੂਸਰੀ ਧਿਰ ਨੇ ਗੋਲ਼ੀ ਚਲਾ ਦਿੱਤੀ। ਇਕ ਗੋਲ਼ੀ ਹਿਮਾਂਸ਼ੂ ਦੇ ਲੱਗੀ ਤੇ ਉਹ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਇਲਾਜ ਲਈ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਮਾਮਲੇ 'ਚ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।